ਅਮਰੀਕਾ ਦੇ ਨੇਵਾਡਾ ਵਿੱਚ ਏਦਾਂ ਦਾ ਦੁਸਹਿਰਾ ਮਨਾਇਆ ਜਾਂਦੈ

burning man festival
ਨੇਵਾਡਾ, 25 ਸਤੰਬਰ (ਪੋਸਟ ਬਿਊਰੋ)- ਭਾਰਤ ਦੇ ਵੱਡੇ ਤਿਉਹਾਰਾਂ ਵਿੱਚੋਂ ਇਕ ਦੁਸਹਿਰਾ ਤਿਉਹਾਰ ਆਉਣ ਵਾਲਾ ਹੈ। ਇਸ ਦੀ ਤਿਆਰੀਆਂ ਚਾਰੇ ਪਾਸੇ ਹੋ ਰਹੀਆ ਹਨ। ਭਾਰਤ ਵਿਚ ਦੁਸਹਿਰੇ ਦਾ ਬੜਾ ਮਹੱਤਵ ਹੈ, ਪਰ ਕੁਝ ਦੇਸ਼ ਅਜਿਹੇ ਹੋਰ ਵੀ ਹਨ, ਜਿੱਥੇ ਦੁਸਹਿਰਾ ਮਨਾਇਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਦੇ ਆਪਣੇ ਰੀਤੀ-ਰਿਵਾਜ਼ ਹਨ।
ਅਮਰੀਕਾ ਦੇ ਨੇਵਾਡਾ ਵਿਚ ਮਨਾਇਆ ਜਾਣ ਵਾਲਾ ‘ਬਰਨਿੰਗ ਮੈਨ ਫੈਸਟੀਵਲ’ ਵੀ ਇੱਕ ਦੁਸਹਿਰੇ ਦਾ ਮੇਲਾ ਹੀ ਹੈ। ਇਕ ਹਫਤਾ ਚੱਲਣ ਵਾਲੇ ਇਸ ਫੈਸਟੀਵਲ ਚੰਗਿਆਈ-ਬੁਰਾਈ ਦਾ ਕੋਈ ਨਾਮ ਨਹੀਂ। ਇਸ ਵਿਚ ਕਲਾ ਤੇ ਸੰਗੀਤ ਨੂੰ ਜਗ੍ਹਾ ਦਿੱਤੀ ਗਈ ਹੈ। ਹਰ ਕੋਈ ਉਹ ਕੰਮ ਕਰਦਾ ਹੈ, ਜੋ ਉਸ ਦਾ ਮਨਪਸੰਦ ਹੋਵੇ। ਅਮਰੀਕਾ ਵਿਚ ਹਰ ਸਾਲ ਹੋਣ ਵਾਲੇ ਇਸ ਤਿਉਹਾਰ ਵਿਚ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ ਅਤੇ ਕਈ ਚੀਜ਼ਾਂ ਤੋਂ ਵੱਖ-ਵੱਖ ਆਕ੍ਰਿਤੀਆਂ ਬਣਾ ਕੇ ਦੁਨੀਆ ਨੂੰ ਦਿਖਾਉਂਦੇ ਹਨ। ਇਹ ਜਰੂਰੀ ਨਹੀਂ ਕਿ ਇਹ ਆਕ੍ਰਿਤੀਆਂ ਖਿੱਚ ਪਾਊ ਹੋਣ। ਜ਼ਿਆਦਾ ਆਕ੍ਰਿਤੀਆਂ ਅਜੀਬ ਹੁੰਦੀਆਂ ਹਨ। ਇਹੋ ਨਹੀਂ ਇਸ ਫੈਸਟੀਵਲ ਵਿਚ ਲੋਕ ਵੱਖਰੇ ਅਤੇ ਅਜੀਬ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। ਇਸ ਫੈਸਟੀਵਲ ਵਿਚ ਕੋਈ ਨਿਯਮ ਨਹੀਂ ਹੈ ਕਿ ਲੋਕ ਆਪਣੇ ਆਪ ਨੂੰ ਕਿਵੇਂ ਪੇਸ਼ ਕਰਨ। ਇਸ ਤਿਉਹਾਰ ਨੂੰ ਸੱਭਿਆਚਾਰ ਵਿਚ ਲੈਣ ਵਾਲਾ ਤਿਉਹਾਰ ਵੀ ਕਹਿੰਦੇ ਹਨ। ਇਹ ਤਿਉਹਾਰ ਅਗਸਤ ਦੇ ਅੰਤ ਵਾਲੇ ਹਫਤੇ ਅਤੇ ਸਤੰਬਰ ਦੇ ਪਹਿਲੇ ਹਫਤੇ ਤੱਕ ਨੇਵਾਦਾ ਦੀ ਪਰਸ਼ਿੰਗ ਕਾਊਂਟੀ ਦੇ ਬਲੈਕ ਰਾਕ ਡੈਜ਼ਰਟ ਵਿਚ ਮਨਾਇਆ ਜਾਂਦਾ ਹੈ। ਇੱਥੇ ਖੁੱਲੇ ਮੈਦਾਨ ਵਿਚ ਦੂਰੋਂ ਦਿਖਾਈ ਦੇਣ ਵਾਲੀ ਆਕਰਸ਼ਕ ਆਕ੍ਰਿਤੀ ਲੱਕੜੀ ਨਾਲ ਬਣਾਈ ਜਾਂਦੀ ਹੈ, ਜਿਸ ਨੂੰ ਅੰਤਲੇ ਦਿਨ ਸਾੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਤਿਉਹਾਰ ਖ਼ਤਮ ਹੋ ਜਾਂਦਾ ਹੈ। ਇਸ ਨੂੰ ‘ਫੈਸਟੀਵਲ ਆਫ ਫਾਇਰ’ ਵੀ ਕਹਿੰਦੇ ਹਨ।
ਇਸ ਫੈਸਟੀਵਲ ਲਈ ਅਸਥਾਈ ਤੌਰ ਉੱਤੇ ‘ਬਲੈਕ ਰਾਕ ਸਿਟੀ’ ਬਣਾਈ ਜਾਂਦੀ ਹੈ। ਬੜੀ ਮਹਿੰਗੇ ਮੁੱਲ ਵਾਲੀ ਟਿਕਟ ਖਰੀਦ ਕੇ ਉਸ ਦੇ ਮੈਂਬਰ ਬਣਦੇ ਹਨ। ਪਿਛਲੇ ਸਾਲ 65 ਹਜ਼ਾਰ ਲੋਕ ਉੱਥੇ ਪੁੱਜੇ ਸਨ। ਇਕ ਵਿਅਕਤੀ ਦਾ ਖਰਚ ਕਰੀਬ 65 ਹਜ਼ਾਰ ਰੁਪਏ ਹੁੰਦਾ ਹੈ। ਤਕਰੀਬਨ 40 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਹਜ਼ਾਰਾਂ ਲੋਕ ਆਪਣੀ ਧੁਨ ਵਿਚ ਮਗਨ ਰਹਿੰਦੇ ਹਨ। ਹਜ਼ਾਰਾਂ ਲੋਕ ਰੇਗੀਸਤਾਨ ਵਿੱਚ ਨੱਚਣ, ਗਾਣੇ ਅਤੇ ਆਪਣੀ ਕਲਾ ਦੀ ਨੁਮਾਇਸ਼ ਕਰਨ ਲਈ ਇਕੱਠੇ ਹੁੰਦੇ ਹਨ। ‘ਦ ਬਰਨਿੰਗ ਮੈਨ’ ਫੈਸਟੀਵਲ ਦੀ ਸ਼ੁਰੁਆਤ ਸਾਲ 1986 ਵਿੱਚ ਕਲਾਕਾਰ ਲੈਰੀ ਹਾਰਵੇ ਨੇ ਮਿੱਤਰ ਜਾਨ ਲਾਅ ਅਤੇ ਜੈਰੀ ਜੇਮਸ ਨਾਲ ਸੈਨ ਫਰਾਂਸੀਸਕੋ ਦੇ ਬੇਕਰ ਤੱਟ ਉੱਤੇ ਕੀਤੀ ਸੀ। ਉਸ ਵੇਲੇ 9 ਫੁੱਟ ਉੱਚੀ ਲੱਕੜੀ ਦਾ ਪੁਤਲਾ ਸਾੜਿਆ ਗਿਆ ਅਤੇ ਉਦੋਂ ਤੋਂ ਪੁਤਲੇ ਸਾੜਨ ਦੀ ਪ੍ਰੰਪਰਾ ਹੈ। ਹੁਣ ਇਹ ਫੈਸਟੀਵਲ ਅਮਰੀਕਾ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜੀਲੈਂਡ, ਸਪੇਨ, ਸਵੀਡਨ, ਇਜਰਾਇਲ, ਜਾਪਾਨ, ਦੱਖਣੀ ਕੋਰੀਆ ਅਤੇ ਕੈਨੇਡਾ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ।