ਅਮਰੀਕਾ ਦੀ ਪਾਕਿ ਨੂੰ ਘੂਰੀ: ਗਵਾਂਢੀ ਦੇਸ਼ਾਂ ਉੱਤੇ ਹਮਲੇ ਕਰਨ ਲਈ ਆਪਣੀ ਜ਼ਮੀਨ ਦੀ ਵਰਤੋਂ ਨਾ ਹੋਣ ਦਿਓ

ਅਮਰੀਕਾ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਜੋਜ਼ਫ ਵੋਟਲ

ਅਮਰੀਕਾ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਜੋਜ਼ਫ ਵੋਟਲ

ਇਸਲਾਮਾਬਾਦ, 20 ਅਗਸਤ, (ਪੋਸਟ ਬਿਊਰੋ)- ਅਮਰੀਕਾ ਦੇ ਇਕ ਸੀਨੀਅਰ ਫੌਜੀ ਜਰਨੈਲ ਨੇ ਪਾਕਿਸਤਾਨ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਇਹ ਗੱਲ ਯਕੀਨੀ ਬਣਾਵੇ ਕਿ ਉਸ ਦੇਸ਼ ਦੀ ਜ਼ਮੀਨ ਦੀ ਵਰਤੋਂ ਗੁਆਂਢੀ ਦੇਸ਼ਾਂ ਵਿਰੁਧ ਕਿਸੇ ਵੀ ਤਰ੍ਹਾਂ ਦੇ ਅਤਿਵਾਦੀ ਹਮਲੇ ਲਈ ਨਹੀਂ ਕੀਤੀ ਜਾਵੇਗੀ।
ਅਮਰੀਕਾ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਜੋਜ਼ਫ ਵੋਟਲ ਨੇ ਇਸ ਹਫ਼ਤੇ ਪਾਕਿਸਤਾਨ ਯਾਤਰਾ ਦੌਰਾਨ ਇਹ ਗੱਲ ਪਾਕਿਸਤਾਨ ਸਰਕਾਰ ਦੇ ਆਗੂਆਂ ਅਤੇ ਅਧਿਕਾਰੀਆਂ ਨੂੰ ਕਹੀ। ਫੌਜੀ ਦੀ ਕਮਾਂਡ ਦੇ ਮੁਖੀ ਵਜੋਂ ਪਾਕਿਸਤਾਨ ਵੱਲ ਉਨ੍ਹਾਂ ਇਹ ਤੀਸਰੀ ਯਾਤਰਾ ਸੀ। ਇਸ ਸਮੇਂ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਰਖਿਆ ਮੰਤਰੀ ਖੁੱਰਮ ਦਸਤਗੀਰ, ਪਾਕਿ ਫੌਜ ਦੀ ਸਟਾਫ਼ ਕਮੇਟੀ ਦੇ ਜੁਆਇੰਟ ਮੁਖੀ ਜਨਰਲ ਜੁਬੈਰ ਹਯਾਤ ਅਤੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਸੰਬੰਧ ਵਿੱਚ ਅਮਰੀਕੀ ਦੂਤਘਰ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ‘‘ਪਾਕਿਸਤਾਨੀ ਆਗੂਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿਤਾ ਕਿ ਸਾਰੇ ਪੱਖਾਂ ਨੂੰ ਇਹ ਯਕੀਨੀ ਬਣਾਉਣ ਉੱਤੇ ਕੰਮ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਦੀ ਧਰਤੀ ਦੀ ਉਸ ਦੇ ਗੁਆਂਢੀ ਦੇਸ਼ਾਂ ਦੇ ਵਿਰੁਧ ਅਤਿਵਾਦੀ ਹਮਲੇ ਕਰਨ ਜਾਂ ਉਨ੍ਹਾਂ ਦੀ ਯੋਜਨਾ ਬਣਾਉਣ ਲਈ ਨਾ ਵਰਤੋਂ ਨਾ ਕੀਤੀ ਜਾਵੇ।”
ਜਨਰਲ ਵੋਟਲ ਨੇ ਕਿਹਾ ਕਿ ਅਮਰੀਕਾ ਤੇ ਪਾਕਿਸਤਾਨ ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਅਤੇ ਦੋਵਾਂ ਦੇਸ਼ਾਂ ਨੂੰ ਫ਼ੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।