ਅਮਰੀਕਾ ਤੋਂ ਹੋਵਿਟਜ਼ਰ ਤੋਪਾਂ ਭਾਰਤ ਨੂੰ ਮਿਲੀਆਂ

howitzers
ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਭਾਰਤੀ ਫੌਜ ਦੀ ਪਹਾੜੀ ਖੇਤਰਾਂ ਵਿੱਚ ਤਾਕਤ ਹੁਣ ਹੋਰ ਵਧ ਗਈ ਹੈ। ਇਸ ਨੂੰ ਸਰਹੱਦ ‘ਤੇ ਬੋਫੋਰਸ ਤੋਪਾਂ ਦੇ ਬਾਅਦ ਆਧੁਨਿਕ ਅਲਟ੍ਰਾ ਲਾਈਟ ਹੋਵਿਟਜ਼ਰ ਤੋਪਾਂ ਤਾਇਨਾਤ ਕਰਨ ਦੇ ਲਈ ਮਿਲ ਜਾਣਗੀਆਂ। ਇਨ੍ਹਾਂ ਤੋਪਾਂ ਨਾਲ 30 ਕਿਲੋਮੀਟਰ ਤੱਕ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਭਾਰਤੀ ਫੌਜ ਦੀ ਤਿੰਨ ਦਹਾਕਿਆਂ ਲੰਮੀ ਉਡੀਕ ਕੱਲ੍ਹ ਉਸ ਵੇਲੇ ਦੂਰ ਹੋ ਗਈ, ਜਦੋਂ ਦੋ ਅਲਟਰਾ ਲਾਈਟ ਹੋਵਿਤਜ਼ਰ ਤੋਪਾਂ ਅਮਰੀਕਾ ਤੋਂ ਇਥੇ ਪੁੱਜ ਗਈਆਂ। 1980 ਦੇ ਦਹਾਕੇ ਦੇ ਅੱਧ ਵਿੱਚਚ ਬੋਫੋਰਸ ਘੁਟਾਲੇ ਲਈ ਛਿੜੇ ਵਿਵਾਦ ਦੇ ਬਾਅਦ ਭਾਰਤੀ ਫੌਜ ਵਿੱਚ ਲੰਮੀ ਦੂਰੀ ਦੀਆਂ ਇਨ੍ਹਾਂ ਤੋਪਾਂ ਸ਼ਾਮਲ ਕਰਨ ਬਾਰੇ ਲੰਮਾ ਸਮਾਂ ਉਡੀਕ ਕਰਨੀ ਪਈ। ਬੀ ਏ ਈ ਪ੍ਰਣਾਲੀ ਦੁਆਰਾ ਤਿਆਰ ਕੀਤੀਆਂ ਇਨ੍ਹਾਂ ਆਧੁਨਿਕ ਤੋਪਾਂ ਨੂੰ ਰਾਜਸਥਾਨ ‘ਚ ਪੋਖਰਨ ਖੇਤਰ ਵਿੱਚ ਪ੍ਰੀਖਣ ਲਈ ਲਿਜਾਇਆ ਜਾ ਰਿਹਾ ਹੈ। ਇਨ੍ਹਾਂ ‘ਚੋਂ 25 ਤੋਪਾਂ ਨੂੰ ਤਿਆਰ ਸਥਿਤੀ ‘ਚ ਭਾਰਤ ਲਿਆਂਦਾ ਜਾਵੇਗਾ, ਜਦੋਂ ਕਿ ਬਾਕੀ ਬੀ ਏ ਈ ਮਹਿੰਦਰਾ ਡਿਫੈਂਸ ਦੇ ਨਾਲ ਹਿੱਸੇਦਾਰੀ ‘ਚ ਭਾਰਤ ਵਿੱਚ ਹੀ ਤਿਆਰ ਕੀਤੀਆਂ ਜਾਣਗੀਆਂ। 155 ਐਮ ਐਮ ਕੈਲੀਬਰ ਵਾਲੀ ਇਸ ਤੋਪ ਨੂੰ ਜ਼ਿਆਦਾਤਰ ਚੀਨ ਨਾਲ ਲੱਗਣ ਵਾਲੀ ਸਰਹੱਦ ‘ਤੇ ਤੈਨਾਤ ਕੀਤਾ ਜਾਵੇਗਾ।