ਅਮਰਜੋਤ ਸੰਧੂ ਵੱਲੋਂ ਗੱਜ-ਵੱਜ ਕੇ ਕੈਂਪੇਨ ਦੀ ਸ਼ੁਰੂਆਤ

ਬਰੈਂਪਟਨ, 7 ਮਈ (ਪੋਸਟ ਬਿਊਰੋ) : ਬਰੈਂਪਟਨ ਵੈਸਟ ਤੋਂ ਐਮਪੀਪੀ ਉਮੀਦਵਾਰ ਅਮਰਜੋਤ ਸੰਧੂ ਦੀ ਕੈਂਪੇਨ ਦੀ ਸ਼ੁਰੂਆਤ ਤੇ ਆਫਿਸ ਦੀ ਓਪਨਿੰਗ ਸੈਰੇਮਨੀ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਦੀ ਸ਼ੁਰੂਆਤ 190 ਬੋਵੇਅਰਡ ਡਰਾਈਵ ਵੈਸਟ ਯੂਨਿਟ 35 ਵਿਖੇ ਦੁਪਹਿਰੇ 2:00 ਤੋਂ 4:00 ਵਜੇ ਤੱਕ ਕੀਤੀ ਗਈ।
ਇਸ ਮੌਕੇ ਮਾਰਖਮ ਯੂਨੀਅਨਵਿੱਲੇ ਤੋਂ ਮੈਂਬਰ ਪਾਰਲੀਆਮੈਂਟ ਬੌਬ ਸਰੋਆ ਓਨਟਾਰੀਓ ਪੀਸੀ ਪਾਰਟੀ ਪ੍ਰੈਜ਼ੀਡੈਂਟ ਜੱਗ ਬਡਵਾਲ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਅਮਰਜੋਤ ਸੰਧੂ ਤੇ ਓਨਟਾਰੀਓ ਦੀ ਪੀਸੀ ਪਾਰਟੀ ਦੇ ਸਮਰਥਨ ਵਿੱਚ ਬਰੈਂਪਟਨ ਵੈਸਟ ਹਲਕੇ ਤੋਂ 250 ਦੇ ਕਰੀਬ ਲੋਕ ਪਹੁੰਚੇ। ਇਸ ਦੌਰਾਨ ਰਿਬਨ ਕੱਟ ਕੇ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਤੇ ਆਫਿਸ ਦਾ ਉਦਘਾਟਨ ਕੀਤਾ ਗਿਆ। ਅਮਰਜੋਤ ਸੰਧੂ ਵੱਲੋਂ ਇਸ ਮੌਕੇ ਭਾਸ਼ਣ ਵੀ ਦਿੱਤਾ ਗਿਆ।
ਓਨਟਾਰੀਓ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਮਰਜੋਤ ਸੰਧੂ ਨੇ ਪੀਸੀ ਪਾਰਟੀ ਦੇ ਏਜੰਡੇ ਉੱਤੇ ਵੀ ਚਾਨਣਾ ਪਾਇਆ। ਬੌਬ ਸਰੋਆ ਵੱਲੋਂ ਬਰੈਂਪਟਨ ਵੈਸਟ ਦੇ ਲੋਕਾਂ ਨੂੰ ਅਮਰਜੋਤ ਸੰਧੂ, ਪੀਸੀ ਪਾਰਟੀ ਤੇ ਡੱਗ ਫੋਰਡ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਮਹਿਮਾਨਾਂ ਨੂੰ ਚਾਹ ਪਾਣੀ ਵਰਤਾਇਆ ਗਿਆ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੇਵ ਗਿੱਲ, ਮਨਜੀਤ ਗਿੱਲ, ਮਨਦੀਪ ਤੁਲੀ(ਬਰੈਂਪਟਨ ਵੈਸਟ ਤੋਂ ਪ੍ਰੈਜ਼ੀਡੈਂਟ), ਰਿਪੂ ਢਿੱਲੋਂ (ਬਰੈਂਪਟਨ ਨੌਰਥ ਤੋਂ ਪੀਸੀ ਪਾਰਟੀ ਦੇ ਉਮੀਦਵਾਰ), ਸਿਮਰ ਸੰਧੂ (ਬਰੈਂਪਟਨ ਈਸਟ ਤੋਂ ਪੀਸੀ ਪਾਰਟੀ ਦੇ ਉਮੀਦਵਾਰ), ਰੁਪਿੰਦਰ ਢਿੱਲੋਂ, ਰਣਜੀਤ ਰੰਧਾਵਾ, ਵਿਕਰਮ ਸਿੰਗਲਾ, ਕੁਲਦੀਪ ਗੋਲੀ, ਅਮਨਦੀਪ ਐਡਵੋਕੇਟ ਨੇ ਵੀ ਹਿੱਸਾ ਲਿਆ।