ਅਭਿਨੇਤਾ ਸਲਮਾਨ ਖਾਨ ਨੇ ਅਦਾਲਤ ਵਿੱਚ ਪੇਸ਼ੀ ਭਰੀ

salman khan
ਜੋਧਪੁਰ, 5 ਅਗਸਤ (ਪੋਸਟ ਬਿਊਰੋ)- ਬਾਲੀਵੁੱਡ ਸਟਾਰ ਸਲਮਾਨ ਖਾਨ ਅਸਲਾ ਰੱਖਣ ਦੇ ਮਾਮਲੇ ਵਿੱਚ ਕੱਲ੍ਹ ਇਥੇ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਇਆ।
1998 ਵਿੱਚ ਮਾਰੇ ਗਏ ਕਾਲੇ ਹਿਰਨ ਦੇ ਮਾਮਲੇ ਵਿੱਚ ਸਲਮਾਨ ਖਾਨ ਜ਼ਮਾਨਤ ਉਤੇ ਰਿਹਾਅ ਹੈ। ਰਾਜ ਸਰਕਾਰ ਵੱਲੋਂ ਅਦਾਲਤ ਵਿੱਚ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਲਈ ਅਦਾਲਤ ਨੇ ਸਲਮਾਨ ਖਾਨ ਨੂੰ ਸੰਮਨ ਜਾਰੀ ਕੀਤੇ ਸਨ। ਰਾਜ ਸਰਕਾਰ ਨੇ ਕੇਸ ਦੀ ਸੁਣਵਾਈ ਕਰ ਰਹੀ ਅਦਾਲਤ ਵੱਲੋਂ ਸਲਮਾਨ ਨੂੰ ਦਿੱਤੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਪੰਜ ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸਲਮਾਨ ਖਾਨ ਦੇ ਵਕੀਲ ਨੇ ਦੱਸਿਆ ਕਿ ਕੱਲ੍ਹ ਅਦਾਲਤ ਨੇ ਉਸ ਨੂੰ ਜ਼ਮਾਨਤੀ ਬਾਂਡ ਉਤੇ ਹਸਤਾਖਰ ਕਰਨ ਲਈ ਬੁਲਾਇਆ ਸੀ। ਸਲਮਾਨ ਜੋਧਪੁਰ ਦੇ ਹਵਾਈ ਅੱਡੇ ਉਤੇ ਸਾਢੇ ਬਾਰਾਂ ਵਜੇ ਪੁੱਜਾ ਤੇ ਸਿੱਧਾ ਅਦਾਲਤ ਵਿੱਚ ਆਇਆ। ਇਥੇ ਉਹ ਪੰਜ ਮਿੰਟ ਵਿੱਚ ਆਪਣੇ ਜ਼ਮਾਨਤੀ ਬਾਂਡ ਉਤੇ ਹਸਤਾਖਰ ਕਰਕੇ ਖਿਸਕ ਗਿਆ।