ਅਨੁਸੂਚਿਤ ਜਾਤੀਆਂ ਲਈ ਰਾਖਵੀਂ ਰਾਸ਼ੀ ਐਸ.ਸੀ. ਵਰਗ ’ਤੇ ਹੀ ਖ਼ਰਚਾਗੇਂ: ਸਾਧੂ ਸਿੰਘ ਧਰਮਸੋਤ

sadhuਚੰਡੀਗੜ੍ਹ, 21 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਐਸ.ਸੀ. ਤੇ ਬੀ.ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਵਲੋਂ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਰਾਸ਼ੀ ਨੂੰ ਭਵਿੱਖ ’ਚ ਅਨੁਸੂਚਿਤ ਜਾਤੀ ਵਰਗ ’ਤੇ ਹੀ ਖ਼ਰਚਿਆ ਜਾਵੇਗਾ ਤਾਂ ਜੋ ਸਬੰਧਤ ਵਰਗਾਂ ਸਹੀ ਅਰਥਾਂ ’ਚ ਨੂੰ ਲਾਭ ਦਿੱਤਾ ਜਾ ਸਕੇ।
ਧਰਮਸੋਤ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦੇ ਆਰਥਿਕ ਵਿਕਾਸ ਲਈ ਵਿਸ਼ੇਸ਼ ਕੇਂਦਰੀ ਆਯੋਜਿਤ ਸਕੀਮ ਤਹਿਤ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਇਸ ਸਕੀਮ ਤਹਿਤ ਸਵੈ ਰੁਜ਼ਗਾਰ ਲਈ 10 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਲਾਗੂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਸੂਬੇ ਦੇ ਐਸ.ਸੀ. ਸਬ-ਪਲਾਨ ਤਹਿਤ ਸਾਲ 2007-2008 ਲਈ ਮੁਹੱਈਆ ਕਰਵਾਈ 1704.77 ਲੱਖ ਰੁਪਏ ਵਿੱਚੋਂ 1003.25 ਲੱਖ ਖ਼ਰਚ ਕੀਤੇ ਗਏ। ਇਸੇ ਤਰ੍ਹਾਂ ਸਾਲ 2008-2009 ਦੌਰਾਨ 1705.59 ਲੱਖ ਰੁਪਏ ਵਿੱਚੋਂ 717.62 ਲੱਖ ਰੁਪਏ, ਸਾਲ 2009-2010 ਦੌਰਾਨ 2063.85 ਲੱਖ ਰੁਪਏ ਵਿੱਚੋਂ 555.67 ਲੱਖ ਰੁਪਏ ਅਤੇ ਸਾਲ 2010-2011 ਦੌਰਾਨ 2870.51 ਲੱਖ ਰੁਪਏ ਵਿੱਚੋਂ 1057.13 ਲੱਖ ਰੁਪਏ ਹੀ ਖ਼ਰਚ ਕੀਤੇ ਗਏ।
ਧਰਮਸੋਤ ਨੇ ਸਪਸ਼ੱਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੀ ਭਲਾਈ ਲਈ ਰਾਖਵੀਂ ਰਾਸ਼ੀ ਸਬੰਧਤਾਂ ’ਤੇ ਨਾ ਖ਼ਰਚੇ ਜਾਣ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਜੋ ਵੀ ਸਹਾਇਤਾ ਰਾਸ਼ੀ ਕੇਂਦਰ ਜਾਂ ਰਾਜ ਸਰਕਾਰ ਵਲੋਂ ਰਾਖਵੀਂ ਰੱਖੀ ਜਾਵੇਗੀ, ਉਸਨੂੰ 100 ਫੀਸਦੀ ਸਬੰਧਤਾਂ ’ਤੇ ਹੀ ਖ਼ਰਚਿਆ ਜਾਵੇਗਾ।