ਅਨੁਪਮ ਖੇਰ ਨੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਸ਼ੂਟਿੰਗ ਸ਼ੁਰੂ ਕੀਤੀ


ਅਨੁਪਮ ਖੇਰ ਨੇ ਬੀਤੇ ਦਿਨੀਂ ਲੰਡਨ ਵਿੱਚ ਅਗਲੀ ਫਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਸ਼ੁੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਪੁਲੀਟੀਕਲ ਡਰਾਮਾ ਹੈ, ਜੋ ਸੰਜੇ ਬਾਰੂ ਦੀ ਕਿਤਾਬ ‘ਤੇ ਆਧਾਰਤ ਹੈ। ਫਿਲਮ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪ੍ਰਾਈਮ ਮਨਿਸਟਰ ਬਣਨ ਦੇ ਦੌਰਾਨ ਦੀ ਕਹਾਣੀ ਬਿਆਨ ਕੀਤੀ ਜਾਏਗੀ।
ਅਨੁਪਮ ਦੱਸਦੇ ਹਨ, ‘‘ਵੱਡੇ ਪਰਦੇ ‘ਤੇ ਮਨਮੋਹਨ ਸਿੰਘ ਸਾਹਿਬ ਵਰਗੀ ਪ੍ਰਸਨੈਲਿਟੀ ਨਿਭਾਉਣਾ ਮੇਰੇ ਲਈ ਬਹੁਤ ਵੱਡਾ ਚੈਲੇਂਜ ਹੈ। ਮੈਂ ਕਈ ਮਹੀਨਿਆਂ ਤੋਂ ਇਸ ਕਿਰਦਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੁਣ ਇਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।” ਫਿਲਮ ਨੂੰ ਡੈਬਿਊਟੈਂਟ ਡਾਇਰੈਕਟਰ ਵਿਜੇ ਰਤਨਾਕਰ ਗੁੱਟੇ ਡਾਇਰੈਕਟ ਕਰ ਰਹੇ ਹਨ। ਇਸ ਵਿੱਚ ਅਕਸ਼ੈ ਖੰਨਾ, ਸੰਜੇ ਬਾਰੂ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ, ਜੋ ਪ੍ਰਧਾਨ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਹੋਇਆ ਕਰਦੇ ਸਨ।