ਅਣਪਛਾਤੇ

-ਗੋਗੀ ਜ਼ੀਰਾ

ਰਾਜਨੀਤਕ ਬਹਿਰੂਪੀਏ,
ਤਰ੍ਹਾਂ-ਤਰ੍ਹਾਂ ਦੇ ਭੇਸ,
ਵਟਾਉਂਦੇ ਹੋਏ,
ਗਿੜਗਿੜਾਉਂਦੇ ਹੋਏ,
ਸਾਨੂੰ ਵੇਚ ਜਾਂਦੇ ਨੇ ਸੁਪਨੇ।

ਵਕਤ ਬੀਤਦਾ,
ਸੁਪਨਿਆਂ ਦੇ ਸੌਦਾਗਰ,
ਲਾਲ ਬੱਤੀ ਵਾਲੀ ਗੱਡੀ,
ਦੇ ਕਾਲੇ ਸ਼ੀਸ਼ਿਆਂ ‘ਚੋਂ,
ਸਾਨੂੰ ਘੂਰਨ
ਅਣਜਾਣ ਬਣ ਕੇ।