ਅਜੀਤ ਸਿੰਘ ਰੱਖੜਾ ਨੇ ਦੂਸਰੇ ਪੋਤੇ ਦੇ ਜਨਮ ਦਾ ਜਸ਼ਨ ਮਨਾਇਆ

ਬਜ਼ੁਰਗ ਸੇਵਾ ਦਲ ਦੇ ਸਕੱਤਰ ਅਜੀਤ ਸਿੰਘ ਰੱਖੜਾ ਨੇ ਪਿਛਲੇ ਸਨਿਚਰਵਾਰ, 29 ਦਸੰਬਰ, 2017 ਵਾਲੇ ਦਿਨ ਨੈਸ਼ਨਲ ਬੈਂਕਿਟ ਹਾਲ ਵਿਚ ਆਪਣੇ ਦੂਸਰੇ ਪੋਤੇ ਦੇ ਜਨਮ ਦਾ ਜਸ਼ਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤ ਮਿਤਰ ਸਨੇਹੀਆਂ ਨੇ ਮਿਲਕੇ ਖੁਸ਼ੀਆਂ ਮਾਣੀਆਂ। ਬਾਹਰੋਂ ਆਏ ਸਕੇ ਸਬੰਧੀਆਂ ਵਿਚ ਇੰਗਲੈਂਡ ਤੋਂ ਬੇਟੀ ਦਾ ਪਰਿਵਾਰ, ਕੈਲਗਰੀ ਤੋਂ ਭੈਣ ਦਾ, ਅਮਰੀਕਾ ਤੋਂ ਭਾਣਜੇ ਦਾ ਅਤੇ ਪੰਜਾਬ ਤੋਂ ਕੁੜਮ ਪਰਿਵਾਰ ਸ਼ਾਮਿਲ ਹੋਏ। ਐਮ ਪੀ ਪੀ ਬੀਬੀ ਹਰਿੰਦਰ ਮੱਲੀ ਨੇ ਵੀ ਮੌਕੇ ਉਪਰ ਆਕੇ ਵਧਾਈ ਦਿਤੀ। ਅਜੀਤ ਸਿੰਘ ਰੱਖੜਾ ਦੇ ਸਪੁਤਰ ਚਰਿੰਜੀਵ ਸਿੰਘ ਨੇ ਇਸ ਮੌਕੇ ਦੋ ਹੋਰ ਖੁਸ਼ੀਆਂ ਦਾ ਖੁਲਾਸਾ ਕੀਤਾ। ਦਸਿਆ ਗਿਆ ਕਿ 2017 ਵਿਚ ਉਨ੍ਹਾਂ ਦੇ ਪਿਤਾ ਦਾ 75ਵਾਂ ਜਨਮ ਅਤੇ ਵਿਆਹ ਦਾ 50 ਵਾਂ ਸਾਲ ਪੂਰਾ ਹੋਇਆ ਹੈ। ਉਨ੍ਹਾਂ ਦੇ ਤਿੰਨੋ ਬੱਚੇ ਦੋ ਲੜਕੀਆਂ ਅਤੇ ਇਕ ਲੜਕਾ ਆਪਣੇ ਘਰੀਂ ਸੁਖੀ ਜੀਵਨ ਬਿਤਾ ਰਹੇ ਹਨ। ਇਸ ਮੌਕੇ ਬਚਿਆਂ ਨੇ ਮਿਲਕੇ ਉਨ੍ਹਾਂ ਨੂੰ 10 ਦਿਨ ਦੇ ਕਰੂਜ਼ ਦਾ ਤੋਹਫਾ ਵੀ ਦਿਤਾ ਹੈ।