ਅਜਮੇਰ ਸਿੰਘ ਮੰਦੂਰ ਦੀ ਕਿਚਨਰ ਸਾਊਥ ਹੈਸਪਲਰ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਵਿੱਚ ਜਿੱਤ ਦੇ ਆਸਾਰ

ਕਿਚਨਰ ਪੋਸਟ ਬਿਉਰੋ: ਕਿਚਰਨ ਸਾਊਥ ਹੈਸਪਲਰ ਰਾਈਡਿੰਗ ਤੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਸ਼ੁੱਕਰਵਾਰ ਨੂੰ ਹੋ ਰਹੀ ਹੈ ਜਿਸ ਵਿੱਚ ਅਜਮੇਰ ਸਿੰਘ ਮੰਦੂਰ ਅਤੇ ਐਮੀ ਫੀ ਦਰਮਿਆਨ ਮੁਕਾਬਲਾ ਹੈ। ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੁਹਿੰਮ ਨੂੰ ਤਿੱਖਾ ਕਰਨ ਲਈ ਡੋਰ ਟੂ ਡੋਰ ਕੰਪੇਨ ਕਰ ਰਹੇ ਹਨ ਜਿਸ ਰਾਹੀਂ ਉਹਨਾਂ ਨੂੰ ਵੱਡਾ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਇਸ ਰਾਈਡਿੰਗ ਵਿੱਚ ਕੁੱਲ 1046 ਮੈਂਬਰਸਿ਼ੱਪ ਰਜਿਸਟਰ ਹੋਈ ਹੈ। ਅਜਮੇਰ ਸਿੰਘ ਦੀ ਚੋਣ ਮੁਹਿੰਮ ਨੂੰ ਕਮਿਊਨਿਟੀ ਵਿੱਚ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਉਸਦੇ ਨੌਮੀਨੇਸ਼ਨ ਜਿੱਤ ਜਾਣ ਦੇ ਬਹੁਤ ਆਸਾਰ ਹਨ।

1983 ਵਿੱਚ ਭਾਰਤ ਤੋਂ ਆ ਕੇ ਪੱਕੇ ਤੌਰ ਉੱਤੇ ਵੱਸੇ ਅਜਮੇਰ ਸਿੰਘ ਇੱਕ ਬਿਜਨਸ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਹਨਾਂ ਦੇ ਕਿਚਰਨ ਏਰੀਆ ਵਿੱਚ ਉਕਾਂਰ ਫੂਡ ਨਾਮ ਤਹਿਤ ਸਟੋਰ ਹਨ। ਅਜਮੇਰ ਸਿੰਘ ਪ੍ਰੋਫੈਸ਼ਨਲ ਪੈਰਾਲੀਗਲ ਵੀ ਹੈ ਜਿਸਦੀ ਪ੍ਰੈਕਟਿਸ ਕਿਚਰਨ, ਮਿਸੀਸਾਗਾ ਅਤੇ ਹੋਰ ਕਸਬਿਆਂ ਵਿੱਚ ਹੈ। ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਆ ਰਹੇ ਅਜਮੇਰ ਸਿੰਘ ਨੇ ਪਹਿਲਾਂ ਕੰਜ਼ਰਵੇਟਿਵ ਟਿਕਟ ਉੱਤੇ ਐਮ ਪੀ ਦੀ ਚੋਣ ਲੜਨ ਦਾ ਅਨੁਭਵ ਰੱਖਦੇ ਹਨ।