ਅਕਾਲੀ ਦਲ ਦੀ ਮੇਲਾ ਛਪਾਰ ਕਾਨਫਰੰਸ ਮੀਲ ਦਾ ਪੱਥਰ ਸਾਬਿਤ ਹੋਵੇਗੀ: ਇਆਲੀ

iali
ਮੁੱਲਾਂਪਰ ਦਾਖਾ, 5 ਸਤੰਬਰ (ਪੋਸਟ ਬਿਓਰੋ)- ਪੰਜਾਬ ਦੇ ਸਿਰਮੌਰ ਮੇਲਾ ਛਪਾਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋ 6 ਸਤੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਪੰਜਾਬ ਦੀ ਧੋਖੇਬਾਜ ਸਰਕਾਰ ਦੇ ਪਾਜ ਉਧੇੜ ਕੇ ਰੱਖ ਦੇਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਦਾਖਾ ਤੋ ਸ਼ੋ੍ਰਮਣੀ ਅਕਾਲੀ ਦਲ ਇੰਚਾਰਜ ਸ: ਮਨਪ੍ਰੀਤ ਸਿੰਘ ਇਆਲੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠ ਬੋਲ ਕੇ ਤੇ ਧੋਖੇ ਨਾਲ ਸੱਤਾ ਹਥਿਆਈ ਹੈ। ਜਿਸ ਦੌਰਾਨ ਕਾਂਗਰਸ ਪਾਰਟੀ ਦੇ ਕਰਜ਼ਈ ਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਸਭ ਤੋ ਵੱਡਾ ਧ੍ਰੋਹ ਕਮਾਇਆ ਹੈ। ਜਿਸ ਤੋ ਪੰਜਾਬ ਦੇ ਲੋਕ ਪੰਜ ਮਹੀਨਿਆਂ ਵਿਚ ਹੀ ਅੱਕ ਗਏ ਤੇ ਸਬਕ ਸਿਖਾਉਣ ਲਈ ਨਗਰ ਨਿਗਮ, ਨਗਰ ਕੌਸਲ ਤੇ ਪੰਚਾਇਤੀ ਆਦਿ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਇਆਲੀ ਨੇ ਕਿਹਾ ਕਿ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਸ਼੍ਰੋਮਣੀ ਅਕਾਲੀ ਦਲ ਵਲੋ ਵਿਸ਼ੇ਼ਸ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਬੇਸ਼ੱਕ ਸਰਕਾਰ ਬਦਲੀ ਨੂੰ ਪੰਜ ਮਹੀਨੇ ਹੋ ਗਏ ਹਨ, ਪਰ ਮੇਲਾ ਛਪਾਰ ਦੀ ਕਾਨਫਰੰਸ ਲਈ ਅਕਾਲੀ ਵਰਕਰਾਂ ਤੇ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ। ਜਿਸ ਸਦਕਾ ਅਕਾਲੀ ਦਲ ਦੀ ਛਪਾਰ ਕਾਨਫਰੰਸ ਮੀਲ ਪੱਥਰ ਸਾਬਿਤ ਕਰੇਗੀ। ਉਨ੍ਹਾਂ ਕਿਹਾ ਕਿ ਮੇਲਾ ਛਪਾਰ ਦੀ ਕਾਨਫਰੰਸ ਲਈ ਹਲਕਾ ਦਾਖਾ ਤੋ ਸੈਕੜੇ ਗੱਡੀਆਂ, ਬੱਸਾਂ ਕਾਰਾਂ ਦਾ ਵਿਸ਼ਾਲ ਕਾਫਿ਼ਲਾ ਜਾਵੇਗਾ। ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਕੈਨੇਡਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਗੋਲੂ ਇਆਲੀ ਨੇ ਮਨਪ੍ਰੀਤ ਇਆਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛਪਾਰ ਦਾ ਮੇਲਾ ਹਲਕਾ ਦਾਖਾ ਵਿਚ ਪੈਦਾ ਹੈ ਤੇ ਹਰ ਸਾਲ ਮਨਪ੍ਰੀਤ ਇਆਲੀ ਤੇ ਸਹਿਯੋਗੀਆਂ ਵਲੋ ਇਸ ਮੇਲੇ ਉਤੇ ਵੱਡੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੈਨੇਡਾ ਵਿਚ ਵੀ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਬਿੱਟੂ ਸਹੋਤਾ, ਕੁਲਵਿੰਦਰ ਸਿੰਘ ਸਰਾਏ, ਸੁਖਵਿੰਦਰ ਸਿੰਘ ਸੀਲੋਆਣੀ, ਜਸਵੀਰ ਸਿੰਘ ਢੱਟ, ਇੰਦਰਜੀਤ ਸਿੰਘ ਰੁੜਕਾ, ਭਗਵਾਨ ਸਿੰਘ ਗਿੱਲ, ਰਾਜਾ ਐਲ ਏ, ਇੰਦਰਜੀਤ ਸਿੰਘ ਹਸਨਪੁਰ, ਪੱਪੂ ਗਿੱਲ, ਜੋਤੀ ਮਾਨ, ਜਗਦੀਪ ਸੰਧੂ ਤੇ ਜਸਵਿੰਦਰ ਬੈਨੀਪਾਲ ਪੂਰੇ ਜੋਸ਼ ਨਾਲ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਆਪਣਾ ਸਹਿਯੋਗ ਦੇ ਰਹੇ ਹਨ।