ਅਕਸ਼ੈ ਕੁਮਾਰ ਨੇ ‘ਮੋਗੁਲ’ ਛੱਡੀ


ਬੀਤੇ ਦਿਨੀਂ ਚਰਚਾ ਸੀ ਕਿ ਅਕਸ਼ੈ ਕੁਮਾਰ ਨੇ ਗੁਲਸ਼ਨ ਕੁਮਾਰ ਦੀ ਬਾਇਓਪਿਕ ‘ਮੋਗੁਲ’ ਛੱਡ ਦਿੱਤੀ ਹੈ। ਇਸ ਦੇ ਬਾਅਦ ਅਕਸ਼ੈ ਨੇ ਸਫਾਈ ਦਿੱਤੀ ਕਿ ਉਹ ਇਸ ਵਿੱਚ ਕਾਫੀ ਲੋਕ ਦਿਲਚਸਪੀ ਲੈ ਰਹੇ ਹਨ। ਸੂਤਰਾਂ ਮੁਤਾਬਕ ਅਕਸ਼ੈ ਇਸ ਬਾਇਓਪਿਕ ਨੂੰ ਛੱਡ ਚੁੱਕੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਇਸ ਫਿਲਮ ਦਾ ਸਾਈਨਿੰਗ ਅਮਾਊਂਟ ਵੀ ਵਾਪਸ ਕਰ ਦਿੱਤੀ ਹੈ। ਬੀਤੇ ਕੁਝ ਦਿਨਾਂ ਤੋਂ ਉਹ ਇਸ ਬਾਰੇ ਵਿੱਚ ਗੱਲ ਕਰਨ ਤੋਂ ਵੀ ਝਿਜਕਦੇ ਹੋਏ ਨਜ਼ਰ ਆ ਰਹੇ ਹਨ।
‘ਜੌਲੀ ਐੱਲ ਐੱਲ ਬੀ’ ਫ੍ਰੈਂਚਾਈਜ਼ੀ ਦੇ ਡਾਇਰੈਕਟਰ ਸੁਭਾਸ਼ ਕਪੂਰ ਨੇ ਦੱਸਿਆ ਕਿ ਉਹ ਅਜੇ ਤੱਕ ਇਸ ਫਿਲਮ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ। ਹੁਣ ਇਸ ਕਹਾਣੀ ਵਿੱਚ ਆਮਿਰ ਖਾਨ ਦਾ ਨਾਂਅ ਜੁੜ ਜਾਣ ਨਾਲ ਨਵਾਂ ਟਵਿਸਟ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਆਮਿਰ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਵਾਲੇ ਹਨ। ਹੁਣ ਜਦ ਫਿਲਮ ਦੀ ਲਗਾਮ ਉਨ੍ਹਾਂ ਦੇ ਹੱਥ ਵਿੱਚ ਆ ਗਈ ਹੈ ਤਾਂ ਕੋਈ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ। ਜਾਣਕਾਰ ਸੂਤਰਾਂ ਮੁਤਾਬਕ ਆਮਿਰ ਇਸ ਬਾਇਓਪਿਕ ਨੂੰ ਪ੍ਰੋਡਿਊਸ ਕਰਨਗੇ, ਇਹ ਤੈਅ ਹੈ। ਉਹ ਇਸ ਵਿੱਚ ਲੀਡ ਰੋਲ ਨਿਭਾਉਣਗੇ ਜਾਂ ਨਹੀਂ, ਇਹ ਅਜੇ ਤੈਅ ਨਹੀਂ। ਫਿਲਹਾਲ ਇਸ ਸੰਬੰਧ ਵਿੱਚ ਆਮਿਰ ਦਾ ਕੋਈ ਬਿਆਨ ਨਹੀਂ ਆਇਆ। ਦੱਸਣ ਯੋਗ ਹੈ ਕਿ ਆਮਿਰ ਦੇ ਗੁਲਸ਼ਨ ਕੁਮਾਰ ਦੀ ਫੈਮਿਲੀ ਅਤੇ ਉਨ੍ਹਾਂ ਦੇ ਬੇਟੇ ਭੂਸ਼ਣ ਕੁਮਾਰ ਨਾਲ ਫੈਮਿਲੀ ਰਿਲੇਸ਼ਨ ਹਨ। ਗੁਲਸ਼ਨ ਦੀ ਕੰਪਨੀ ਟੀ-ਸੀਰੀਜ਼ ਨੇ ਆਮਿਰ ਦੀਆਂ ਕਈ ਫਿਲਮਾਂ ਦਾ ਮਿਊਜ਼ਿਕ ਡਿਸਟ੍ਰੀਬਿਊਟ ਕੀਤਾ ਹੈ।