ਅਕਸ਼ੈ ਕੁਮਾਰ ਤੋਂ ਪ੍ਰਭਾਵਤ ਹੈ ਕੁਣਾਲ ਕਪੂਰ


ਅਦਾਕਾਰ ਕੁਣਾਲ ਕਪੂਰ ਨੇ ਕਿਹਾ ਹੈ ਕਿ ਉਹ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੀ ਬਹੁਤ ਇੱਜ਼ਤ ਕਰਦੇ ਹਨ, ਕਿਉਂਕਿ ਉਹ ਆਪਣੇ ਸਟਾਰਡਮ ਨੂੰ ਕਦੀ ਗੰਭੀਰਤਾ ਨਾਲ ਨਹੀਂ ਲੈਂਦੇ, ਜਦ ਕਿ ਉਹ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਨ। ਕੁਣਾਲ ਫਿਲਮ ‘ਗੋਲਡ’ ਵਿੱਚ ਅਕਸ਼ੈ ਨਾਲ ਨਜ਼ਰ ਆਉਣਗੇ। ਇਸ ਫਿਲਮ ਨੂੰ ਰੀਮਾ ਕਾਂਗਤੀ ਨੇ ਨਿਰਦੇਸ਼ਤ ਕੀਤਾ ਹੈ। ਇਹ ਫਿਲਮ ਆਜ਼ਾਦੀ ਤੋਂ ਬਾਅਦ 1948 ਵਿੱਚ ਲੰਡਨ ਵਿੱਚ ਹੋਏ 14ਵੇਂ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਪਹਿਲੇ ਮੈਡਲ ਜਿੱਤਣ ਬਾਰੇ ਹੈ। ਇਹ ਫਿਲਮ ਅਗਲੇ ਸਾਲ ਸੁਤੰਤਰਤ ਦਿਵਸ ‘ਤੇ ਰਿਲੀਜ਼ ਹੋਵੇਗੀ।
ਕੁਣਾਲ ਨੇ ਕਿਹਾ, ‘‘ਅਕਸ਼ੈ ਉਹ ਵਿਅਕਤੀ ਹਨ, ਜਿਨ੍ਹਾਂ ਦੀ ਮੈਂ ਬਹੁਤ ਜ਼ਿਆਦਾ ਇੱਜ਼ਤ ਕਰਦਾ ਹਾਂ। ਉਨ੍ਹਾਂ ਦੇਸ਼ ਦੇ ਵੱਡੇ ਐਕਸ਼ਨ ਸਟਾਰ ਤੋਂ ਲੈ ਕੇ ਕਾਮੇਡੀ ਕਿੰਗ ਤੱਕ ਦਾ ਸਫਰ ਕੀਤਾ ਹੈ ਤੇ ਹੁਣ ਉਹ ਸਮਾਜਕ ਸੰਦੇਸ਼ ਦੇਣ ਵਾਲੀਆਂ ਫਿਲਮਾਂ ਵਿੱਚ ਆਪਣੀ ਅਸਰਦਾਰ ਮੌਜੂਦਗੀ ਵਿਖਾ ਰਹੇ ਹਨ।”